Content-Length: 91314 | pFad | http://www.mozilla.org/pa-IN/contribute/

79730 Mozilla ਲਈ ਵਲੰਟੀਅਰ ਮੌਕੇ — Mozilla

ਚੰਗੇਰੇ ਇੰਟਰਨੈੱਟ ਲਈ ਤੁਹਾਡੀਆਂ ਯੋਗਤਾਵਾਂ ਦੀ ਲੋੜ ਹੈ

Mozilla ਸਭ ਲੋਕਾਂ ਲਈ ਆਜ਼ਾਦ ਅਤੇ ਜੀ ਆਇਆਂ ਨੂੰ ਕਹਿਣ ਵਾਲਾ ਇੰਟਰਨੈੱਟ ਯਕੀਨੀ ਬਣਾਉਣ ਵਾਸਤੇ ਕੰਮ ਕਰਨ ਵਾਲਾ ਗ਼ੈਰ-ਮੁਨਾਫ਼਼ਾ ਸੰਗਠਨ ਹੈ। ਇਸ ਵਾਸਤੇ ਸਾਨੂੰ ਤੁਹਾਡੀ ਮਦਦ ਚਾਹੀਦੀ ਹੈ। ਸਾਡੀ ਕਮਿਊਨਟੀ ਦਾ ਹਿੱਸਾ ਬਣ ਕੇ ਤੁਸੀਂ ਖੋਜਾਂ ਕਰਨ, ਜਵਾਬਦੇਹੀ ਤੇ ਭਰੋਸਾ ਵਧਾਉਣ ਅਤੇ ਹਰ ਕਿਸੇ ਲਈ ਇੰਟਰਨੈੱਟ ਨੂੰ ਵਧੀਆ ਥਾਂ ਬਣਾਉਣ ਲਈ ਮਦਦ ਕਰ ਸਕਦੇ ਹੋ।

ਤੁਸੀਂ ਯੋਗਦਾਨ ਕਿਵੇਂ ਦੇ ਸਕਦੇ ਹੋ…

ਸਮੱਗਰੀ ਦਾ ਉਲੱਥਾ ਕਰੋ

ਇੰਟਰਨੈੱਟ ਤਦੇ ਹੀ ਗਲੋਬਲ ਕਹਾਉਂਦਾ ਹੈ ਜਦੋਂ ਇਸ ਨੂੰ ਸਭ ਕਿਤੇ ਸਮਝਿਆ ਜਾਵੇ। Mozilla ਦੇ ਉਤਪਾਦਾਂ ਅਤੇ ਵੈੱਬਸਾਇਟਾਂ ਨੂੰ ਆਪਣੀ ਲੋਕਲ ਬੋਲੀ ਵਿੱਚ ਉਲੱਥਾ ਕਰਨ ਵਿੱਚ ਸਾਡੀ ਮਦਦ ਕਰੋ।

Mozilla ਦੇ ਕੋਡਬੇਸ ਵਿੱਚ ਯੋਗਦਾਨ ਦਿਉ

ਕਈ ਕਿਸਮ ਦੇ ਵਿਕਾਸ ਦੇ ਮੌਕਿਆਂ ਵਿੱਚ ਹਿੱਸਾ ਪਾ ਕੇ Mozilla ਉਤਪਾਦਾਂ ਨੂੰ ਸਰਗਰਮ ਰੂਪ ਵਿੱਚ ਸੁਧਾਰੋ।

ਨਿੱਜੀ ਅਤੇ ਸਮਾਗਮ ਇੰਤਜ਼ਾਮ

Mozilla ਉਤਪਾਦਾਂ ਨੂੰ ਵਰਤਣਾ ਸੌਖਾ ਬਣਾਉਣ ਲਈ ਮਦਦ ਕਰੋ। Mozilla ਸਹਿਯੋਗੀ ਕਮਿਊਨਟੀ ਮੰਚਾਂ ਵਿੱਚ ਹਿੱਸਾ ਲੈ ਕੇ ਲੋਕਾਂ ਦੇ “ਮਦਦ” ਸਵਾਲਾਂ ਦੇ ਜਵਾਬ ਦਿਓ।

ਕਮਿਊਨਟੀ ਦਾ ਹਿੱਸਾ ਬਣੋ

Mozilla ਕਮਿਊਨਟੀ ਵਿੱਚ ਹਿੱਸਾ ਲੈਣਾ ਚਾਹੋਗੇ? ਸਾਡੇ ਕਮਿਊਨਟੀ ਮੰਚ ਉੱਤੇ ਸਾਰੇ ਵਲੰਟੀਅਰ ਮੌਕਿਆਂ ਦੀ ਜਾਂਚ ਕਰੋ।

ਸਾਡਾ ਮਕਸਦ

ਸਾਡਾ ਮਕਸਦ ਇੰਟਰਨੈੱਟ ਨੂੰ ਸਭ ਲਈ ਜਨਤਕ ਸਰੋਤ, ਆਜ਼ਾਦ ਅਤੇ ਪਹੁੰਚ ਵਿੱਚ ਬਣਾਉਣਾ ਹੈ। ਇੰਟਰਨੈੱਟ ਅਸਲੀਅਤ ਵਿੱਚ ਲੋਕਾਂ ਨੂੰ ਪਹਿਲ ਦਿੰਦਾ ਹੈ, ਜਿੱਥੇ ਕਿ ਵਿਅਕਤੀ ਆਪਣੇ ਤਜਰਬੇ ਦੇ ਅਧਾਰ ਉੱਤੇ ਸ਼ਕਲ ਦੇ ਸਕਦੇ ਹਨ ਅਤੇ ਇਖਤਿਆਰ ਪ੍ਰਾਪਤ, ਬੇਫ਼ਿਕਰ ਅਤੇ ਆਜ਼ਾਦ ਹਨ।

ਤੁਹਾਡੇ ਵਰਗੇ ਜ਼ੋਸ਼ੀਲੇ ਲੋਕਾਂ ਵਲੋਂ ਬਣਾਏ

ਜਦੋਂ ਤੁਸੀਂ Mozilla ਲਈ ਯੋਗਦਾਨ ਪਾਉਂਦੇ ਹੋ ਤਾਂ ਤੁਸੀਂ ਸੰਸਾਰ ਭਰ ਵਿੱਚ ਅਜਿਹੇ ਲੋਕਾਂ ਦੀ ਕਮਿਊਨਟੀ ਦਾ ਹਿੱਸਾ ਬਣਦੇ ਹੋ, ਜਿੰਨਾਂ ਦਾ ਇੰਟਰਨੈੱਟ ਦਾ ਲੋਕਾਂ ਦੇ ਭਲੇ ਲਈ ਮੌਜੂਦ ਹੋਣ ਵਿੱਚ ਸਾਡੀ ਭੂਮਿਕਾ ਵਿੱਚ ਯਕੀਨ ਹੈ।

ਸਾਡਾ ਮੰਨਣਾ ਹੈ ਕਿ ਇੰਟਰਨੈੱਟ ਨੂੰ ਸਰਬ ਸਾਂਝਾ, ਖੋਜ ਕਰਨ ਵਾਲਾ ਅਤੇ ਜਿੰਨਾਂ ਲੋਕਾਂ ਨੂੰ ਇਸ ਦੀ ਲੋੜ ਹੈ, ਉਨ੍ਹਾਂ ਲਈ ਜਵਾਬਦੇਹ ਦੇਣ ਵਿੱਚ ਕਮਿਊਨਟੀ ਮਿਲਵਰਤਣ ਦੀ ਜ਼ਰੂਰੀ ਥਾਂ ਹੈ। ਭਾਵੇਂ ਤੁਸੀਂ ਤਕਨੀਕੀ ਮਾਹਰ ਓ, ਕਮਿਊਨਟੀ ਬਣਾਉਣ ਵਾਲੇ ਓ ਜਾਂ ਤੁਹਾਡੇ ਕੋਲ ਸਿਰਫ਼ ਕੰਪਿਊਟਰ ਤੇ ਕੁਝ ਵੇਹਲਾ ਵਕਤ ਹੈ, ਤੁਸੀਂ ਇੰਟਰਨੈੱਟ ਨੂੰ ਇੱਕ ਵਧੀਆ ਥਾਂ ਬਣਾਉਣ ਵਾਸਤੇ ਸਾਡੀ ਮਦਦ ਕਰ ਸਕਦੇ ਹੋ।

ਮਦਦ ਲਵੋ

Mozilla ਕੋਲ ਵਲੰਟੀਅਰਾਂ ਦੀ ਸਮਰਪਿਤ ਟੀਮ ਹੈ, ਜੋ ਕਿ ਤੁਹਾਨੂੰ ਆਉਣ ਵਾਲੀ ਕਿਸੇ ਵੀ ਸਮੱਸਿਆ ਵਾਸਤੇ ਮਦਦ ਕਰਦੀ ਹੈ।

ਵੈੱਬ ਸਫ਼ੇ ਨਾਲ ਸਮੱਸਿਆਵਾਂ ਹਨ?

ਜੇ ਤੁਹਾਨੂੰ ਵੱਖ-ਵੱਖ ਬਰਾਊਜ਼ਰਾਂ ਵਿੱਚ ਕਿਸੇ ਵੈੱਬਸਾਈਟ ਲਈ ਫ਼ਰਕ ਆਉਂਦਾ ਹੈ ਤਾਂ ਤੁਸੀਂ ਵੈੱਬ ਅਨੁਕੂਲਤਾ ਮਸਲਾ ਲੱਭਿਆ ਹੈ। ਉਸ ਬਾਰੇ ਅਸੀਂ ਜਾਣਨਾ ਚਾਹਾਂਗੇ!









ApplySandwichStrip

pFad - (p)hone/(F)rame/(a)nonymizer/(d)eclutterfier!      Saves Data!


--- a PPN by Garber Painting Akron. With Image Size Reduction included!

Fetched URL: http://www.mozilla.org/pa-IN/contribute/

Alternative Proxies:

Alternative Proxy

pFad Proxy

pFad v3 Proxy

pFad v4 Proxy