ਮਨੁੱਖੀ ਪਾਚਣ ਪ੍ਰਣਾਲੀ
ਮਨੁੱਖੀ ਪਾਚਨ ਨਾਲੀ | |
---|---|
ਜਾਣਕਾਰੀ | |
ਪ੍ਰਨਾਲੀ | Digestive system |
ਪਛਾਣਕਰਤਾ | |
ਲਾਤੀਨੀ | Tractus digestorius (mouth to anus), canalis alimentarius (esophagus to large intestine), canalis gastrointestinales (stomach to large intestine) |
MeSH | D004064 |
TA98 | A05.0.00.000 |
TA2 | 2773 |
TH | ਟੀ.ਐੱਚ. {{{2}}}.html HH3.04 .{{{2}}}.{{{3}}} |
FMA | 7152 |
ਸਰੀਰਿਕ ਸ਼ਬਦਾਵਲੀ |
ਮਨੁੱਖ ਦੀ ਭੋਜਨ ਨਾਲੀ (Digestive or Alimentary Canal) 25 ਤੋਂ 30 ਫੁੱਟ ਲੰਮੀ ਨਾਲ ਹੈ ਜੋ ਮੂੰਹ ਤੋਂ ਲੈ ਕੇ ਗੁਦਾ ਦੇ ਅੰਤ ਤੱਕ ਜਾਂਦੀ ਹੈ। ਇਹ ਇੱਕ ਲੰਮੀ ਨਲੀ ਹੈ, ਜਿਸ ਵਿੱਚ ਖਾਣਾ ਮੂੰਹ ਵਿੱਚ ਪੈਣ ਦੇ ਬਾਅਦ ਗਰਾਸਨਾਲ, ਮਿਹਦਾ, ਛੋਟੀ ਅੰਤੜੀ, ਵੱਡੀ ਅੰਤੜੀ, ਰੈਕਟਮ ਅਤੇ ਗੁਦਾ ਵਿੱਚੀਂ ਹੁੰਦਾ ਹੋਇਆ ਗੁਦਾਰਾਹ ਤੋਂ ਮਲ ਦੇ ਰੂਪ ਵਿੱਚ ਬਾਹਰ ਨਿਕਲ ਜਾਂਦਾ ਹੈ।
ਪਾਚਣ ਦੇ ਲਿਹਾਜ਼ ਨਾਲ ਭੋਜਨ ਨਾਲੀ ਦੀ ਪਰਿਭਾਸ਼ਾ ਕੀਤੀ ਜਾ ਸਕਦੀ ਹੈ ਕਿ ਉਹ ਸਾਰੇ ਅੰਗ ਅਤੇ ਗਰੰਥੀਆਂ ਜੋ ਖਾਣਾ ਮੂੰਹ ਰਾਹੀਂ ਢਿੱਡ ਵਿੱਚ ਪਰਵੇਸ਼ ਕਰਨ, ਹਾਜਮੇ ਅਤੇ ਆਤਮਸਾਤ ਨਾਲ ਜੁੜੇ ਹੁੰਦੇ ਹਨ ਮਿਲ ਕੇ ਭੋਜਨ ਨਾਲੀ ਤੰਤਰ ਕਹਾਉਂਦੇ ਹਨ। ਉਹਨਾਂ ਵਿੱਚ ਮੁੰਹ ਅਤੇ ਇਸ ਦੇ ਨਾਲ ਹੀ ਜੀਭ, ਦੰਦ ਆਦਿ, ਗਲੇ ਅਤੇ ਫਿਰ ਮਰੀਏ, ਢਿੱਡ, ਛੋਟੀ ਅੰਤੜੀ, ਵੱਡੀ ਅੰਤੜੀ ਤੋਂ ਗੁਦਾਰਾਹ ਤੱਕ ਦੇ ਅੰਗ ਅਤੇ ਉਹਨਾਂ ਨਾਲ ਸਬੰਧਤ ਗਰੰਥੀਆਂ ਸ਼ਾਮਿਲ ਹਨ। ਇਹ ਸਾਰੇ ਅੰਗਾਂ ਮੂੰਹ ਤੋਂ ਸ਼ੁਰੂ ਹੋਕੇ ਗੁਦਾ ਤੱਕ ਇੱਕ ਨਾਲੀ ਦੇ ਰੂਪ ਵਿੱਚ ਫੈਲੇ ਹੋਏ ਹਨ। ਇਸ ਲਈ ਇਨ੍ਹਾਂ ਨੂੰ ਪਾਚਨ ਨਾਲੀ ਵੀ ਕਿਹਾ ਜਾਂਦਾ ਹੈ।
ਬਣਤਰ
[ਸੋਧੋ]ਉੱਪਰਲੀ ਭੋਜਨ ਨਾਲੀ
[ਸੋਧੋ]ਉੱਪਰਲੀ ਭੋਜਨ ਨਾਲੀ ਵਿੱਚ ਮੁੰਹ, ਗ੍ਰਾਸਨਲੀ, ਮਿਹਦਾ ਅਤੇ ਡੂਡੀਨਮ ਹੁੰਦੇ ਹਨ।[1]
ਹੇਠਲੀ ਭੋਜਨ ਨਾਲੀ
[ਸੋਧੋ]ਹੇਠਲੀ ਭੋਜਨ ਨਾਲੀ ਵਿੱਚ ਛੋਟੀ ਅੰਤੜੀ, ਅਤੇ ਸਾਰੀ ਵੱਡੀ ਅੰਤੜੀ ਸ਼ਾਮਲ ਹੁੰਦੀ ਹੈ।[1]
ਹਵਾਲੇ
[ਸੋਧੋ]- ↑ 1.0 1.1 Upper Gastrointestinal Tract at the US National Library of Medicine Medical Subject Headings (MeSH)