ਸਮੱਗਰੀ 'ਤੇ ਜਾਓ

ਕਲੀਸ਼ੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਲੀਸ਼ੇ (ਅੰਗਰੇਜ਼ੀ: cliché ) ਇੱਕ ਅਜਿਹਾ ਇਜ਼ਹਾਰ, ਵਿਚਾਰ, ਜਾਂ ਕਲਾ ਦਾ ਤੱਤ ਹੁੰਦਾ ਹੈ ਜੋ ਬਹੁਤ ਜਿਆਦਾ ਵਰਤੇ ਜਾਣ ਦੀ ਵਜ੍ਹਾ ਨਾਲ ਆਪਣਾ ਮੂਲ ਅਰਥ ਗੁਆ ਚੁੱਕਿਆ ਹੋਵੇ। ਵਿਸ਼ੇਸ਼ ਤੌਰ 'ਤੇ ਇਹ ਅਜਿਹੇ ਵਾਕੰਸ਼ ਹੁੰਦੇ ਹਨ ਜੋ ਸ਼ੁਰੂ ਵਿੱਚ ਬਹੁਤ ਅਰਥਪੂਰਣ, ਸੱਜਰੇ ਅਤੇ ਅਰਥ ਭਰਪੂਰ ਸਮਝੇ ਜਾਂਦੇ ਰਹੇ ਹੋਣ। ਇਹ ਫਰਾਂਸਿਸੀ ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ। ਲੇਕਿਨ ਮੰਨਿਆ ਜਾਂਦਾ ਹੈ ਕਿ ਇਹ ਸ਼ਬਦ ਮੂਲ ਤੌਰ 'ਤੇ ਇਹ ਕਿਸੇ ਵੀ ਭਾਸ਼ਾ ਦਾ ਨਹੀਂ ਹੈ। ਜਦੋਂ ਕਾਗਜ ਤੇ ਪ੍ਰਿੰਟਿੰਗ ਸ਼ੁਰੂ ਹੋਈ ਸੀ ਤਾਂ ਇੱਕ ਪਲੇਟ ਉੱਤੇ ਸਿੱਕੇ (ਲੋਹੇ ਦੇ ਅੱਖਰਾਂ) ਨੂੰ ਇੱਕ -ਇੱਕ ਕਰਕੇ ਜੋੜਨ ਨਾਲ ਵਾਕ ਬਣਾਏ ਜਾਂਦੇ ਸਨ। ਇਨ੍ਹਾਂ ਅੱਖਰਾਂ ਨੂੰ ਜੋੜਨ ਸਮੇਂ ਕਲੀਸ਼ੇ ਨਾਲ ਮਿਲਦੀ ਅਵਾਜ ਆਉਂਦੀ ਸੀ। ਇਸ ਕਰਕੇ ਕਲਾ ਅਤੇ ਸਾਹਿਤ ਦੀ ਦੁਨੀਆ ਵਿੱਚ ਜੋ ਪ੍ਰਗਟਾਉ ਯੁਗਤੀ ਥੋਕ ਵਿੱਚ ਪ੍ਰਯੋਗ ਹੋਵੇ ਉਸਨੂੰ ਕਲੀਸ਼ੇ ਕਹਿਣ ਲੱਗ ਪਏ।[1]

ਹਵਾਲੇ

[ਸੋਧੋ]
  1. The Economy of Ulysses: Making Both Ends MeetIrish Studies, Mark Osteen, pp. 362, Syracuse University Press, 1995, ISBN 978-0-8156-2661-9, ... Originally a printing term like its semantic kin stereotype, cliche was an onomatopoeic word coined to mimic the sound of a new style of mechanical printing that used a solid plate or type-metal cast taken from a form, rather than the form itself ...
pFad - Phonifier reborn

Pfad - The Proxy pFad of © 2024 Garber Painting. All rights reserved.

Note: This service is not intended for secure transactions such as banking, social media, email, or purchasing. Use at your own risk. We assume no liability whatsoever for broken pages.


Alternative Proxies:

Alternative Proxy

pFad Proxy

pFad v3 Proxy

pFad v4 Proxy